Home >> Politics >> ਸੁਸ਼ੀਲ ਕੁਮਾਰ ਸ਼ੀਲਾ ਮੁਹੱਲਾ ਨਿਵਾਸੀਆਂ ਲੱਡੂਆਂ ਨਾਲ ਤੋਲਿਆ


ਲੋਕ ਸ਼ੀਲਾ ਨੂੰ ਜਿਤਾਉਣ ਵਾਰਡ ਦੇ ਵਿਕਾਸ ਦੀ ਜੁੰਮੇਵਾਰੀ ਸਾਡੀ : ਤੇਜਪ੍ਰਕਾਸ ਕੋਟਲੀ 
ਲੁਧਿਆਣਾਂ/ ਸਾਹਨੇਵਾਲ 22ਫਰਵਰੀ (ਅਮਨਦੀਪ ਸਿੰਘ  ) ਵਾਰਡ ਨੰਬਰ 26 ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ  ਪੰਜਾਬ ਦੇ  ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਪੁਰਾਣਾ ਸਾਥੀ ਹੈ ਇਸ ਲਈ ਲੋਕ ਸ਼ੀਲਾ ਨੂੰ ਜਿਤਾਕੇ ਨਿਗਮ ਵਿੱਚ ਭੇਜਣ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸੁਪੱਤਰ ਸਾਬਕਾ ਮੰਤਰੀ ਤੇਜਪ੍ਰਕਾਸ਼ ਸਿੰਘ ਕੋਟਲੀ ਨੇ ਸੁੰਦਰ ਨਗਰ ਵਿੱਚ ਕੀਤਾ । ਇਸ ਮੋਕੇ ਮੁਹਾਲਾ ਨਿਵਾਸੀਆਂ ਨੇ ਸ਼ੀਲਾ ਨੂੰ ਲੱਡੂਆਂ ਨਾਲ ਤੋਲਿਆ । ਸ: ਕੋਟਲੀ ਨੇ ਕਿਹਾ ਕਿ ਉਹਨਾਂ ਦੇ ਪਿਤਾ ਜੀ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਅਮਨ ਸ਼ਾਤੀ ਲਿਆਉਣ ਦਾ ਵਆਦਾ ਕੀਤਾ ਸੀ ਭਾਂਵੇ ਇਸ ਲਈ ਉਹਨਾਂ ਨੂੰ ਸਹਾਦਤ ਦੇਣੀ ਪਈ ਪਰ ਉਹਨਾਂ ਲੋਕਾਂ ਨਾਲ ਕੀਤਾ ਵਆਦਾ ਪੂਰਾ ਕੀਤਾ । ਉਹ ਵੀ ਅੱਜ ਲੋਕਾਂ ਨੂੰ ਬੇਨਤੀ ਕਰਨ ਆਏ ਹਨ ਕਿ ਵਾਰਡ ਨੰਬਰ 26 ਦੇ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਸ਼ੀਲਾ ਨੂੰ ਜਿੱਤਕੇ ਭੇਜਣ ਵਾਰਡ ਦੇ ਵਿਕਾਸ ਦੀ ਜੁੰਮੇਵਾਰੀ ਉਹਨਾਂ ਦੇ ਪਰਿਵਾਰ ਦੀ ਹੋਵੇਗੀ । ਕਿਉਂ ਕਿ ਲੋਕ ਜਾਣਦੇ ਹਨ ਕਿ ਲੁਧਿਆਣਾਂ ਤੋਂ ਸਾਂਸਦ ਉਹਨਾਂ ਦੇ ਪਰਿਵਾਰ ਦਾ ਮੈਂਬਰ ਰਵਨੀਤ ਸਿੰਘ ਬਿੱਟੂ ਹਨ ।  ਉਹਨਾਂ ਵੱਲੋਂ ਵੀ ਇਲਾਕੇ ਦੇ ਵਿਕਾਸ ਲਈ ਪੂਰੀ ਮਦਦ ਕੀਤੀ ਜਾਵੇਗੀ। ਇਸ ਮੋਕੇ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਮਹਾਨਗਰ ਅੰਦਰ ਕਾਂਗਰਸ ਪਾਰਟੀ ਦਾ ਮੇਅਰ ਬਣ•ਨ ਜਾ ਰਿਹ ਹੈ ਵਾਰਡ ਦੇ ਲੋਕ ਵੀ ਸ਼ੀਲਾ ਨੂੰ ਜਿਤਾਕੇ ਭੇਜਣ ।  ਇਸ ਮੋਕੇ ਉਹਨਾਂ ਨਾਲ ਕਾਂਗਰਸ  ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਸ਼ੀਲਾ, ਬਲਾਕ ਕਾਂਗਰਸ ਦੇ ਪ੍ਰਧਾਨ ਰਾਨ ਨਾਥ ਸਾਹਨੇਵਾਲ, ਮਨਜੀਤ ਸਿੰਘ ਢੰਡੇ , ਗੁਰਨਾਮ ਸਿੰਘ ਫੌਜੀ , ਮੋਹਨ ਸਿੰਘ , ਜੋਗਿੰਦਰ ਸਿੰਘ ਟਾਈਗਰ, ਸੁਖਜਿੰਦਰ ਕੌਰ ਬਰਾੜ, ਮਲਕੀਤ ਸਿੰਘ ਹੰਬੜਾ, ਰਣਜੀਤ ਸਿੰਘ ਮਨੇਜਰ, ਸਖਦੇਵ ਸਿੰਘ ਮੰਡੇਰ, ਸਿੰਮੀ ਮੋਦਗਿਲ , ਪਿੰਕੀ ਅਰੌੜਾ, ਰਣਜੀਤ ਸਿੰਘ ਮਨੇਜਰ, ਸਖਦੇਵ ਸਿੰਘ ਮੰਡੇਰ, ਪਰਮਜੀਤ ਸਿੰਘ ਅਨਿਲ ਕੁਮਾਰ ਸੰਗੀ, ਉਮਪ੍ਰਕਾਸ਼ ਗੁਪਤਾ, ਹਰਿੰਦਰ ਸਿੰਘ ਘਈ , ਅਵਤਾਰ ਸਿੰਘ ਬਿੱਲਾ , ਡਾ ਕੈਲੇ, ਮਨਜੀਤ ਸਿੰਘ ਸੋਖੀ  ਸ਼ਰਨਜੀਤ ਕੌਰ ਸਿੰਮੀ, ਪਿੰਕੀ ਟੰਡਨ, ਪੂਨਮ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਗੁਰਸੇਵਕ ਸਿੰਘ ਮੰਗੀ, ਸਾਬੀ ਪੰਜੇਟਾ , ਰਾਜੂ ਉਪਲਾਂ  ਆਦਿ ਹਾਜਰ ਸਨ।
 
Top