Home >> Ludhiana >> Politics >> ਵਾਰਡ ਨੰਬਰ 27 ਤੋ ਲਿਪ ਦੀ ਉਮੀਦਵਾਰ ਨੇ ਕਾਂਗਰਸ ਸਰਕਾਰ ਅਤੇ ਚੋਣ ਅਮਲੇ ਮਸ਼ੀਨਾਂ ਨਾਲ ਛੇੜਛਾੜ ਕਰਨ ਦੇ ਲਗਾਏ ਦੋਸ਼


ਕਾਂਗਰਸ ਸਰਕਾਰ ਨੇ ਪ੍ਰਸ਼ਾਸਨ ਨਾਲ ਮਿਲ ਕੇ ਜਿੱਤੀ ਵਾਰਡ ਨੰ: 27 ਦੀ ਚੋਣ : ਮੁੰਡੀਆਂ

ਲੁਧਿਆਣਾ 27 ਫਰਵਰੀ (ਸਤਿੰਦਰ ਸਿੰਘ ) ਵਾਰਡ ਨੰ: 27 ਤੋਂ ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀਂ ਪਾਰਟੀ ਦੀ ਸਾਂਝੀ ਉਮੀਦਵਾਰ ਬੀਬੀ ਕੁਲਵਿੰਦਰ ਕੌਰ ਮੁੰਡੀਆਂ ਅਤੇ ਉਨ•ਾਂ ਦੇ ਪਤੀ ਗੁਰਮੀਤ ਸਿੰਘ ਮੁੰਡੀਆਂ ਨੇ ਲੁਧਿਆਣਾ 'ਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ•ਾ ਕਰ ਦਿੱਤਾ ਹੈ। ਉਨ•ਾਂ ਇੱਕ ਪੱਤਰਕਾਰ ਵਾਰਤਾ ਕਰ ਕਾਂਗਰਸ ਸਰਕਾਰ, ਚੋਣ ਅਮਲੇ ਅਤੇ ਪ੍ਰਸ਼ਾਸਨ ਉੱਤੇ ਆਪਸੀ ਮਿਲੀਭੁਗਤ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਨੇ ਚੋਣਾਂ ਜਿੱਤੀਆਂ ਨਹੀ ਬਲਕਿ ਲੁੱਟੀਆਂ ਗਈਆਂ ਹਨ। ਉਨ•ਾਂ ਇਸ ਸਬੰਧ ਵਿੱਚ ਅਦਾਲਤ ਜਾਣ ਦੀ ਗੱਲ ਵੀ ਆਖੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ•ਾਂ ਕਿਹਾ ਕਿ ਚੋਣਾਂ ਵਾਲੇ ਦਿਨ ਪੋਲਿੰਗ ਏਜੰਟਾਂ ਨੂੰ ਜਿਨ•ਾਂ ਥਾਂਵਾਂ ਤੇ ਸਰਟੀਫਿਕੇਟ ਨਹੀ ਦਿੱਤੇ ਗਏ ਉਥੇ ਕਾਂਗਰਸ ਜੇਤੂ ਰਹੀ ਹੈ ਅਤੇ ਜਿਨ•ਾਂ ਥਾਵਾਂ ਤੇ ਸਾਡੇ ਪੋਲਿੰਗ ਏਜੰਟਾਂ ਨੇ ਜਬਰੀ ਸਰਟੀਫਿਕੇਟ ਲਏ ਹਨ ਉਥੇ ਅਸੀ ਜੇਤ ਰਹੇ ਹਾਂ। ਉਨ•ਾਂ ਬੂਥ ਨੰ: 5 ਦਾ ਸਰਟੀਫਿਕੇਟ ਦਿਖਾਉਂਦਿਆਂ ਕਿਹਾ ਕਿ ਇਸ ਉੱਤੇ ਮਸ਼ੀਨਾਂ ਦੀਆਂ ਸੀਲਾਂ ਦੇ ਨੰਬਰ ਤੱਕ ਨਹੀ ਪਾਏ ਗਏ ਅਤੇ ਇਸ ਬੂਥ ਤੋਂ ਵੀ ਕਾਂਗਰਸ ਜੇਤੂ ਰਹੀ। ਬੂਥ ਨੰਬਰ 6 ਦੀ ਰਸੀਦ ਦਿਖਾਉਂਦਿਆਂ ਕਿਹਾ ਕਿ ਇਸ ਬੂਥ ਦੇ ਚੋਣ ਅਮਲੇ ਨੇ ਪਹਿਲਾਂ ਤਾਂ ਫਾਰਮ ਨੰ: 33 ਦੇਣ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਜਦੋਂ ਸਾਡੇ ਪੋਲਿੰਗ ਏਜੰਟ ਅਰਵਿੰਦ ਕੁਮਾਰ ਨੇ ਉਨ•ਾਂ ਤੋਂ ਜਬਰੀ ਸਰਟੀਫਿਕੇਟ ਮੰਗਿਆ ਤਾਂ ਉਨ•ਾਂ ਕੱਚੀ ਪਰਚੀ ਤੇ ਬਿਓਰਾ ਲਿਖ ਕੇ ਦੇ ਦਿੱਤਾ। ਇਸ ਤੋਂ ਇਲਾਵਾ ਉਨ•ਾਂ ਮਸ਼ੀਨਾਂ ਦੀਆਂ ਸੀਲਾ ਦੇ ਨੰਬਰ ਬਦਲੇ ਹੋਣ ਦੀ ਗੱਲ ਆਖਦਿਆਂ ਕਿਹਾ ਕਿ ਫਾਰਮ ਨੰਬਰ 33 ਤੇ ਬੂਥ ਨੰਬਰ 9 ਦੀ ਮਸ਼ੀਨ ਦਾ ਸੀਲ ਨੰਬਰ ਹੋਰ ਸੀ ਅਤੇ ਖੋਲਣ ਵੇਲੇ ਹੋਰ ਸੀ। ਉਨ•ਾਂ ਕਿਹਾ ਕਿ ਚੋਣਾਂ ਵਾਲੇ ਦਿਨ ਅਤੇ ਗਿਣਤੀ ਵਾਲੇ ਦਿਨ ਉਨ•ਾਂ ਦੀਆਂ ਸਿਕਾਇਤਾਂ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ। ਉਨ•ਾਂ ਕਿਹਾ ਕਿ ਸਾਡੇ ਵੱਲੋਂ ਸਾਰਾ ਮਾਮਲਾ ਪਾਰਟੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਵਿਧਾਇਕ ਬਲਵਿੰਦਰ ਸਿੰਘ ਬੈਂਸ ਤੱਕ ਪਹੁੰਚਾ ਦਿੱਤਾ ਹੈ, ਜੇਕਰ ਸੁਣਵਾਈ ਨਾ ਹੋਈ ਤਾਂ ਜਲਦ ਹੀ ਅਸੀ ਹਾਈ ਕੋਰਟ ਵਿੱਚ ਜਾਵਾਂਗੇ। ਇਸ ਮੌਕੇ ਹਾਜਰ ਬਸਪਾ ਦੇ ਜਿਲ•ਾ ਸਕੱਤਰ ਮਾਸਟਰ ਰਾਮਾਨੰਦ ਨੇ ਕਿਹਾ ਕਿ ਉਨ•ਾਂ ਨੇ ਕਈ ਸੀਟਾਂ ਤੇ ਉਮੀਦਵਾਰ ਖੜ•ੇ ਕੀਤੇ ਸਨ ਅਤੇ ਜਿਥੇ ਬਸਪਾ ਦਾ ਉਮੀਦਵਾਰ ਖੜ•ਾ ਨਹੀ ਸੀ ਉਥੇ ਯੋਗ ਉਮੀਦਵਾਰਾਂ ਨੂੰ ਸਮੱਰਥਨ ਦਿੱਤਾ ਗਿਆ ਸੀ। ਵਾਰਡ ਨੰ: 27 'ਚ ਬਸਪਾ ਨੇ ਕੁਲਵਿੰਦਰ ਕੌਰ ਮੁੰਡੀਆਂ ਨੂੰ ਸਮੱਰਥਨ ਦਿੱਤਾ ਸੀ ਜਿਸ ਨੂੰ ਧੱਕੇ ਨਾਲ ਹਰਾ ਦਿੱਤਾ ਗਿਆ। ਅਜਿਹਾ ਹੀ ਕੰਮ ਵਾਰਡ ਨੰ: 15 ਵਿੱਚ ਵੀ ਕਾਂਗਰਸ ਵੱਲੋਂ ਕੀਤਾ ਗਿਆ ਜਿਥੇ ਬਸਪਾ ਦਾ ਮਾਨ ਸਿੰਘ ਖੜ•ਾ ਸੀ ਜਿਸ ਨਾਲ ਕਾਂਗਰਸ ਦੇ ਆਗੂਆਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਧੱਕੇਸ਼ਾਹੀ ਕੀਤੀ ਹੈ ਤੇ ਸਿਕਾਇਤ ਕਰਨ ਦੇ ਬਾਵਯੂਦ ਕੋਈ ਵੀ ਕਾਰਵਾਈ ਨਹੀ ਕੀਤੀ ਗਈ। ਉਨ•ਾਂ ਕਿਹਾ ਕਿ ਕਾਂਗਰਸ ਨੇ ਗੁੰਡਾਗਰਦੀ ਦੇ ਨਾਲ ਨਾਲ ਚੋਣ ਅਮਲੇ ਅਤੇ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਕਰਕੇ ਲੋਕਤੰਤਰ ਦਾ ਕਤਲ ਕੀਤਾ ਹੈ ਤੇ ਪੰਜਾਬ ਦੀ ਜਨਤਾ ਇਸਦਾ ਸਬਕ ਲੋਕ ਸਭਾ ਚੋਣਾਂ ਵਿੱਚ ਜਰੂਰ ਸਿਖਾਏਗੀ। ਇਸ ਮੌਕੇ ਕਮਲਜੀਤ ਸਿੰਘ, ਤ੍ਰਿਲੋਕ ਸਿੰਘ ਸੱਤਿਆਗ੍ਰੇਹੀ, ਕੁਲਵੀਰ ਸਿੰਘ ਹੁੰਝਣ, ਪਰਮਿੰਦਰ ਸਿੰਘ, ਸਰਬਜੀਤ ਸਿੰਘ, ਸਾਗਰ ਸ਼ਰਮਾ, ਰਾਜੂ ਨਾਮਧਾਰੀ, ਅਰਵਿੰਦ ਕੁਮਾਰ, ਰਾਜ ਕੁਮਾਰ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰ ਹਾਜਰ ਸਨ।

 
Top