Home >> Ludhiana >> Main >> Politics >> ਲੁਧਿਆਣਾ ਵਿੱਚ 59.08 ਫੀਸਦੀ ਵੋਟਿੰਗ

ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ
-ਲੁਧਿਆਣਾ ਨਗਰ ਨਿਗਮ ਚੋਣ-
ਲੁਧਿਆਣਾ ਵਿੱਚ 59.08 ਫੀਸਦੀ ਵੋਟਿੰਗ
-ਜਗਰਾਂਉ ਦੇ ਵਾਰਡ ਨੰਬਰ 17 ਤੋਂ ਭਾਜਪਾ ਦੇ ਅੰਕੁਸ਼ ਧੀਰ ਅਤੇ ਪਾਇਲ ਦੇ ਵਾਰਡ ਨੰਬਰ 5 ਤੋਂ ਕਾਂਗਰਸ ਪਾਰਟੀ ਦੀ ਪਰਮਜੀਤ ਕੌਰ ਜੇਤੂ
-ਨਗਰ ਨਿਗਮ ਲੁਧਿਆਣਾ ਦਾ ਨਤੀਜਾ 27 ਨੂੰ
ਲੁਧਿਆਣਾ, 24 ਫਰਵਰੀ (000)-ਨਗਰ ਨਿਗਮ ਲੁਧਿਆਣਾ ਦੀ ਆਮ ਚੋਣ ਅਤੇ ਨਗਰ ਕੌਂਸਲ ਜਗਰਾਂਉ ਅਤੇ ਪਾਇਲ ਦੇ ਇੱਕ-ਇੱਕ ਵਾਰਡ ਦੀ ਉੁਪ-ਚੋਣ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਅੱਜ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ• ਗਈ। ਵੋਟ ਪ੍ਰਕਿਰਿਆ ਦੌਰਾਨ ਜਿੱਥੇ ਲੁਧਿਆਣਾ ਦੇ 95 ਵਾਰਡਾਂ ਲਈ 59.08 ਫੀਸਦੀ ਵੋਟਿੰਗ ਦਰਜ ਕੀਤੀ ਗਈ, ਉਥੇ ਹੀ ਨਗਰ ਕੌਂਸਲ ਦੇ ਜਗਰਾਂਉ ਦੇ ਵਾਰਡ ਨੰਬਰ 17 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਅੰਕੁਸ਼ ਧੀਰ ਨੇ ਕਾਂਗਰਸ ਪਾਰਟੀ ਦੇ ਸ੍ਰੀ ਮਦਨ ਲਾਲ ਬਾਂਸਲ ਨੂੰ 782 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਇਸੇ ਤਰ•ਾਂ ਪਾਇਲ ਦੇ ਵਾਰਡ ਨੰਬਰ 5 ਤੋਂ ਕਾਂਗਰਸ ਪਾਰਟੀ ਦੀ ਸ੍ਰੀਮਤੀ ਪਰਮਜੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ੍ਰੀਮਤੀ ਰੀਨਾ ਰਾਣੀ ਨੂੰ 214 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਨਗਰ ਨਿਗਮ ਲੁਧਿਆਣਾ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ 27 ਫਰਵਰੀ ਨੂੰ ਹੋਵੇਗੀ। 
ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਦੇ ਸਾਰੇ 95 ਵਾਰਡਾਂ ਵਿੱਚ ਸ਼ਾਮ 4 ਵਜੇ ਤੱਕ 59.08 ਫੀਸਦੀ ਵੋਟਾਂ ਪਾਈਆਂ ਗਈਆਂ। ਕੁੱਲ ਪਈਆਂ ਵੋਟਾਂ ਵਿੱਚ ਮਰਦਾਂ ਵੱਲੋਂ 59.70 ਫੀਸਦੀ, ਔਰਤਾਂ ਵੱਲੋਂ 57.66 ਫੀਸਦੀ ਅਤੇ ਤੀਜੇ ਲਿੰਗ ਵੱਲੋਂ 4.17 ਫੀਸਦੀ ਵੋਟਾਂ ਪਾਈਆਂ ਗਈਆਂ। ਵੋਟ ਪਾਉਣ ਦੀ ਪ੍ਰਕਿਰਿਆ ਦੌਰਾਨ ਸਵੇਰੇ 10 ਵਜੇ ਤੱਕ 13.04 ਫੀਸਦੀ, 12 ਵਜੇ ਤੱਕ 30.54 ਫੀਸਦੀ, 2 ਵਜੇ ਤੱਕ 46.15 ਫੀਸਦੀ ਵੋਟਾਂ ਭੁਗਤਾਈਆਂ ਗਈਆਂ। 
ਇਸ ਦੌਰਾਨ ਜਗਰਾਂਉ ਦੇ ਵਾਰਡ ਨੰਬਰ 17 ਲਈ ਕੁੱਲ 79.92 ਵੋਟਾਂ ਅਤੇ ਪਾਇਲ ਦੇ ਵਾਰਡ ਨੰਬਰ 5 ਲਈ ਕੁੱਲ 82.30 ਫੀਸਦੀ ਵੋਟਾਂ ਪਾਈਆਂ ਗਈਆਂ। ਜਗਰਾਂਉ ਵਿੱਚ ਜੇਤੂ ਉਮੀਦਵਾਰ ਸ੍ਰੀ ਅੰਕੁਸ਼ ਧੀਰ ਨੂੰ 1379 ਵੋਟਾਂ ਪਈਆਂ ਜਦਕਿ ਸ੍ਰੀ ਮਦਨ ਲਾਲ ਬਾਂਸਲ ਨੂੰ 587 ਵੋਟਾਂ ਪਈਆਂ। ਜਗਰਾਂਉ ਵਿੱਚ 9 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ। ਪਾਇਲ ਵਿੱਚ ਜੇਤੂ ਉਮੀਦਵਾਰ ਸ੍ਰੀਮਤੀ ਪਰਮਜੀਤ ਕੌਰ ਨੂੰ 345 ਵੋਟਾਂ ਪਈਆਂ ਜਦਕਿ ਸ੍ਰੀਮਤੀ ਰੀਨਾ ਰਾਣੀ ਨੂੰ 131 ਵੋਟਾਂ ਪਈਆਂ। ਪਾਇਲ ਵਿੱਚ 3 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ।

 
Top