Home >> Ludhiana >> Politics >> ਵਾਰਡ ਨੰਬਰ 32 ਤੋਂ ਅਕਾਲੀ ਉਮੀਦਵਾਰ ਅੰਗਰੇਜ਼ ਸਿੰਘ ਚੋਹਲਾ ਨੇ ਕੀਤਾ ਇਲਾਕੇ ਦਾ ਦੌਰਾਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਨਿਗਮ ਚੋਣਾਂ ਵਿਚ ਵਾਰਡ ਨੰਬਰ 32 ਤੋਂ ਉਤਾਰੇ ਯੂਥ ਆਗੂ ਅੰਗਰੇਜ਼ ਸਿੰਘ ਚੋਹਲਾ ਨੇ ਆਪਣੇ ਵਾਰਡ ਵਿਚ ਪੈਂਦੇ ਇਲਾਕਿਆਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ, ਅੱਜ ਉਸਨੇ ਮੈੜ ਕਲੋਨੀ ਨਾਲ ਲੱਗਦੇ ਇਲਾਕਿਆਂ ਵਿਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਆਉਣ ਵਾਲੇ ਸਮੇਂ ਵਿਚ ਵਾਰਡ ਦੀ ਨੁਹਾਰ ਬਦਲਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ•ਾਂ ਨਾਲ ਨਿਰਮਲ ਸਿੰਘ ਐਸ.ਐਸ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ, ਜੱਥੇਦਾਰ ਜਗੀਰ ਸਿੰਘ ਚੋਹਲਾ, ਜੱਥੇਦਾਰ ਕਾਰਜ਼ ਸਿੰਘ, ਹਰਜਿੰਦਰ ਸਿੰਘ, ਗੁਰਚਰਨ ਸਿੰਘ ਚੰਨਾ, ਹਰਮਨਪ੍ਰੀਤ ਸਿੰਘ ਅਨੇਜਾ, ਸਤਨਾਮ ਸਿੰਘ ਸੱਤਾ, ਤਜਿੰਦਰ ਸਿੰਘ ਖਾਲਸਾ, ਰਾਜ ਕੁਮਾਰ ਵਰਮਾ, ਕੁਲਦੀਪ ਸਿੰਘ, ਫਤਹਿ ਸਿੰਘ ਨਗਰ, ਨਿਰਭੈ ਸਿੰਘ, ਮਾਸਟਰ ਸਵਰਨ ਸਿੰਘ ਅਦਿ ਹਾਜ਼ਰ ਸਨ।
 
Top